Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Latest episodes
-
8 min
ਪੰਜਾਬੀ ਡਾਇਸਪੋਰਾ: ਨਸ਼ੇ ਦੀ ਤਸਕਰੀ ਤੋਂ ਲਗਜ਼ਰੀ ਕਾਰ ਘੁਟਾਲੇ ਤੱਕ, ਨਿਊਜ਼ੀਲੈਂਡ ਅਤੇ ਕੈਨੇਡਾ ਵਿੱਚ ਪੰਜਾਬੀਆਂ ਦੀਆਂ ਗ੍ਰਿਫਤਾਰੀਆਂ
ਨਿਊਜ਼ੀਲੈਂਡ ਦੇ ਮੈਨੁਰੇਵਾ ਵਿੱਚ ਇੱਕ ਠੇਕੇ ਦੇ ਮਾਲਿਕ ਪਿਉ-ਪੁੱਤ ਨੂੰ ਕਥਿਤ ਤੌਰ 'ਤੇ ਨਸ਼ੀਲੀਆਂ ਦਵਾਈਆਂ ਵੇਚਣ ਦੇ ਦੋਸ਼ਾਂ ਹੇਠ ਗਿਰਫ਼ਤਾਰ ਕੀਤਾ ਗਿਆ ਹੈ। ਇਸੇ ਦੌਰਾਨ ਕੈਨੇਡਾ ਦੇ ਟਾਰਾਂਟੋ ਵਿੱਚ ਲਗਜ਼ਰੀ ਵਾਹਨਾਂ ਦੀ ਧੋਖਾਧੜ…
-
8 min
ਰੈਂਟ ਕੈਪਸ ਜਾਂ ਵਧੇਰੇ ਘਰ: ਆਸਟ੍ਰੇਲੀਆ ਦੇ ਕਿਰਾਇਆ ਸੰਕਟ ਦਾ ਅਸਲ ਹੱਲ ਕੀ ਹੈ?
ਆਸਟ੍ਰੇਲੀਆ ਵਿੱਚ ਵਧਦੇ ਘਰਾਂ ਦੇ ਕਿਰਾਏ ਕਈ ਪਰਿਵਾਰਾਂ ਲਈ ਗੰਭੀਰ ਚੁਣੌਤੀ ਬਣ ਗਏ ਹਨ। ਕਿਰਾਇਆ ਭਰਨ ਲਈ ਲੋਕਾਂ ਨੂੰ ਖਾਣ-ਪੀਣ, ਬਿੱਲਾਂ ਅਤੇ ਬੱਚਿਆਂ ਦੀਆਂ ਜ਼ਰੂਰੀ ਲੋੜਾਂ ਨਾਲ ਸਮਝੌਤਾ ਕਰਨਾ ਪੈ ਰਿਹਾ ਹੈ। ਇਸ ਦਰਮਿਆਨ,…
-
5 min
ਖ਼ਬਰਨਾਮਾ: 15 ਸਾਲਾਂ ਦੀਆਂ ਸਭ ਤੋਂ ਉੱਚੀਆਂ ਵਿਆਜ ਦਰਾਂ ਦੇ ਬਾਵਜੂਦ, ਅਰਥਸ਼ਾਸਤਰੀਆਂ ਨੇ ਦਿੱਤੀ ਇੱਕ ਹੋਰ ਵਾਧੇ ਦੀ ਚੇਤਾਵਨੀ
ਆਸਟ੍ਰੇਲੀਆ ਦੇ ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਵੰਬਰ ਵਿੱਚ ਹੋਣ ਵਾਲੀ ਰਿਜ਼ਰਵ ਬੈਂਕ ਦੀ ਅਗਲੀ ਮੀਟਿੰਗ ਦੌਰਾਨ ਇੱਕ ਹੋਰ ਵਿਆਜ ਦਰ ਵਾਧਾ ਹੋ ਸਕਦਾ ਹੈ। RBA ਨੇ ਇਸ ਹਫ਼ਤੇ ਸੰਕੇਤ ਦਿੱਤਾ ਹੈ ਕਿ ਮਹਿੰਗਾਈ ਉੱਤ…
-
6 min
ਬਾਲੀਵੁੱਡ ਗੱਪਸ਼ੱਪ: ਕੌਫੀ ਵਿੱਦ ਕਰਨ ਵਿੱਚ ਨਜ਼ਰ ਆ ਸਕਦੇ ਹਨ ਦਿਲਜੀਤ ਦੋਸਾਂਝ ਅਤੇ ਵਿੱਕੀ ਕੌਸ਼ਲ
ਫਿਲਮਫੇਅਰ ਦੀ ਇੱਕ ਰਿਪੋਰਟ ਮੁਤਾਬਕ, ਕੌਫੀ ਵਿਦ ਕਰਨ ਦੇ ਆਉਣ ਵਾਲੇ ਐਪੀਸੋਡ ਵਿੱਚ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਇਕੱਠੇ ਨਜ਼ਰ ਆ ਸਕਦੇ ਹਨ। ਉਧਰ, ਰੈਪਰ ਹਨੀ ਸਿੰਘ ਨੂੰ ਸਾਈਬਰ ਸੈੱ…
-
7 min
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: CBI ਜਾਂਚ ਦੇ ਐਲਾਨ ਨਾਲ ਪੰਜਾਬ ਦੀ ਸਿਆਸਤ ਗਰਮਾਈ
ਮਾਨਸਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਜਾਂਚ ਹੁਣ CBI ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤ ਪਰਿਵਾਰ ਦੀ ਮੰਗ ਮੰਨਦਿਆਂ ਇਹ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰ…
-
18 min
ਆਸਟ੍ਰੇਲੀਆਈ ਕ੍ਰਿਕਟ ਦੇ ਚੜ੍ਹਦੇ ਸਿਤਾਰੇ ਦੂਜੀ ਪੀੜ੍ਹੀ ਦੇ ਭਾਰਤੀ-ਪੰਜਾਬੀ ਮੂਲ ਦੇ ਹਰਜਸ ਸਿੰਘ
ਹਰਜਸ ਸਿੰਘ, ਉਹ ਨੌਜਵਾਨ ਜਿਸ ਨੇ ਪਿਛਲੇ ਸਾਲ ਸਿਡਨੀ ਦੇ ਇੱਕ 'ਫਸਟ-ਗ੍ਰੇਡ' ਮੈਚ ਵਿੱਚ 35 ਛੱਕੇ ਲਗਾ ਕੇ ਸੁਰਖੀਆਂ ਬਟੋਰੀਆਂ ਸਨ, ਹੁਣ Adelaide Strikers ਲਈ ਖੇਡਣ ਨੂੰ ਤਿਆਰ ਹਨ। 21 ਸਾਲਾ ਸਿੰਘ, ਆਸਟ੍ਰੇਲੀਆ ਦੀ ਉਸ…
-
6 min
ਖ਼ਬਰਨਾਮਾ: ਹੈਲਨ ਹੇਨਜ਼ ਮਾਮਲੇ ਤੋਂ ਲੈ ਕੇ AI ਅਤੇ ਭਾਈਚਾਰਕ ਸੁਰੱਖਿਆ ਤੱਕ, ਆਸਟ੍ਰੇਲੀਆ ਅਤੇ ਭਾਰਤ ਦੀਆਂ ਅਹਿਮ ਖ਼ਬਰਾਂ
ਵਿਕਟੋਰੀਆ ਦੀ ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਕਥਿਤ ਹਮਲੇ ਦੇ ਮਾਮਲੇ ਵਿੱਚ 43 ਸਾਲਾ ਬ੍ਰੈਂਡਨ ਨੁਜੈਂਟ ਖ਼ਿਲਾਫ਼ ਕਈ ਗੰਭੀਰ ਦੋਸ਼ ਲਗਾਏ ਗਏ ਹਨ, ਜਦਕਿ ਪੁਲਿਸ ਕਤਲ ਦੀ ਕੋਸ਼ਿਸ਼ ਸਮੇਤ ਹੋਰ ਦੋਸ਼ਾਂ ਦੀ ਸੰਭਾਵਨਾ ਵੀ…
-
7 min
ਅਖਾਣ ਕਹਾਣੀ: ਜਾਣੋ 'ਪੱਥਰ ਨਾਲੋਂ ਚੱਕੀ ਚੰਗੀ, ਜਿਹੜੀ ਪ੍ਹੀਵੇ ਤੇ ਜੱਗ ਖਾਵੇ' ਦਾ ਅਰਥ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪ…
-
7 min
ਪਾਕਿਸਤਾਨ ਡਾਇਰੀ: ਰਿਆਧ ਹਵਾਈ ਅੱਡੇ ’ਤੇ ਹੂਤੀ ਹਮਲੇ ਦੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਸਖ਼ਤ ਨਿੰਦਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਰਿਆਧ ਦੇ ਮੁੱਖ ਕੌਮਾਂਤਰੀ ਹਵਾਈ ਅੱਡੇ ’ਤੇ ਹੂਤੀ ਬਾਗ਼ੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਜਿਸ ਵਿੱਚ ਘੱਟੋ-ਘੱਟ 11 ਪਾਕਿਸਤਾਨੀ ਨਾਗਰਿਕ ਮਾਰੇ ਗਏ…
-
8 min
NSW ਵਿੱਚ ਭਾਰਤ-ਵਿਰੋਧੀ ਪੋਸਟਰਾਂ ਤੋਂ ਬਾਅਦ, ਇੱਕਜੁੱਟ ਹੋਏ ਭਾਈਚਾਰੇ
ਨਿਊ ਸਾਊਥ ਵੇਲਜ਼ ਵਿੱਚ Cessnock ਵਿੱਚ ਭਾਰਤੀਆਂ ਵਿਰੁੱਧ ਪੋਸਟਰ ਲਗਾਏ ਗਏ ਸੀ। ਇਨ੍ਹਾਂ ਪੋਸਟਰਾਂ ਵਿੱਚ ਮਲ ਤਿਆਗਦੇ ਹੋਏ ਇੱਕ ਆਦਮੀ ਨੂੰ ਦਰਸ਼ਾਇਆ ਗਿਆ ਅਤੇ ਅੰਗਰੇਜ਼ੀ ਵਿੱਚ ਲਿਖਿਆ ਗਿਆ, "ਕੀ ਇਹ ਤੁਹਾਡਾ ਸਭਿਆਚਾਰ ਹੈ?"…
-
21 min
ਓਲੰਪਿਕ ਤਮਗ਼ੇ ਤੋਂ ਮੈਲਬਰਨ ਕੋਬਰਾਜ਼ ਤੱਕ ਦਾ ਸਫ਼ਰ; ਰੁਪਿੰਦਰਪਾਲ ਸਿੰਘ ਨਾਲ ਖ਼ਾਸ ਗੱਲਬਾਤ
SBS ਪੰਜਾਬੀ ਦੇ ਮੈਲਬਰਨ ਸਟੂਡੀਓ ਵਿੱਚ ਪਹੁੰਚੇ ਦੁਨੀਆ ਦੇ ਬੇਹਤਰੀਨ ਡਰੈਗ-ਫ਼ਲਿੱਕਰਾਂ ਵਿੱਚੋਂ ਇੱਕ, ਰੁਪਿੰਦਰਪਾਲ ਸਿੰਘ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਆਪਣੇ ਖੇਡ ਸਫ਼ਰ ਦੇ ਕਈ ਦਿਲਚਸਪ ਪਹਿਲੂ ਸਾਂਝੇ ਕੀਤੇ ਹਨ। ਇਸ ਗੱਲਬ…
-
5 min
ਖ਼ਬਰਨਾਮਾ: ਸੰਸਦ ਮੈਂਬਰ ਹੈਲਨ ਹੇਨਜ਼ 'ਤੇ ਹਮਲਾ ਕਰਨ ਵਾਲੇ ਕਥਿਤ ਹਮਲਾਵਰ ਦੀ ਪਛਾਣ ਆਈ ਸਾਹਮਣੇ
ਸੁਤੰਤਰ ਸੰਸਦ ਮੈਂਬਰ ਹੇਲਨ ਹੇਨਜ਼ 'ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਵਿਕਟੋਰੀਆ ਦੇ ਟਾਰਾਵਿੰਗੀ ਦੇ 43 ਸਾਲਾ ਬ੍ਰੈਂਡਨ ਨੁਜੈਂਟ ਦੀ ਪਛਾਣ ਕੀਤੀ ਹੈ। ਜਾਂਚ ਨਾਲ ਜੁੜੇ ਸੂਤਰਾਂ ਨੇ ਐਸਬੀਐਸ ਨਾਲ ਗੱਲਬਾਤ ਦੌਰਾਨ ਕ…
-
8 min
2028 ਤੱਕ ਆਰਥਿਕ ਤੰਗੀ ਜਾਰੀ ਰਹਿ ਸਕਦੀ ਹੈ, ਮਾਹਿਰਾਂ ਨੇ ਉਤਪਾਦਕਤਾ ਵਧਾਉਣ ਦੀ ਦਿੱਤੀ ਸਲਾਹ
ਵੱਧਦੀ ਮਹਿੰਗਾਈ, ਉੱਚ ਵਿਆਜ ਦਰਾਂ ਅਤੇ ਬੇਰੁਜ਼ਗਾਰੀ ਦੇ ਦਬਾਅ ਕਾਰਨ ਆਸਟ੍ਰੇਲੀਆਈ ਪਰਿਵਾਰਾਂ ਦੀ ਆਰਥਿਕ ਤੰਗੀ ਅਗਲੇ ਕੁਝ ਸਾਲਾਂ ਤੱਕ ਜਾਰੀ ਰਹਿ ਸਕਦੀ ਹੈ। CEDA ਦੀ ਨਵੀਂ ਰਿਪੋਰਟ ਮੁਤਾਬਕ ਦੇਸ਼ ਨੂੰ ਭਵਿੱਖ ਵਿੱਚ ਆਰਥਿਕ…
-
9 min
ਪੰਜਾਬੀ ਡਾਇਰੀ : ਪੰਜਾਬ ਅੰਦਰ ਭਖਿਆ ਨਸ਼ਿਆਂ ਦਾ ਮਾਮਲਾ, ਕੇਂਦਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ
ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਵਿੱਚ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਪੰਜਾਬ ਅੰਦਰ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਦੀ ਸੁਰੱਖਿਆਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੀ ਪ…
-
6 min
ਕੀ ਆਸਟ੍ਰੇਲੀਆ ਦੇ ਪ੍ਰਾਈਵੇਟ ਹੈਲਥ ਉਦਯੋਗ ਨੂੰ ਇੱਕ ਸੁਤੰਤਰ ਪ੍ਰਬੰਧਕ ਦੀ ਲੋੜ ਹੈ?
ਸਾਲ 2030 ਤੱਕ ਲਗਭਗ 78,000 ਬਜ਼ੁਰਗ ਆਪਣੀਆਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਪਾਲਿਸੀਆਂ ਰੱਦ ਕਰ ਸਕਦੇ ਹਨ। ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦੇ ਵਧਦੇ ਪ੍ਰੀਮੀਅਮ ਅਤੇ ਸਰਕਾਰੀ ਰੀਬੇਟਾਂ ਵਿੱਚ ਤਬਦੀਲੀਆਂ ਨੇ ਆਸਟ੍ਰੇਲੀਆ ਦੀ ਨਿੱਜ…
-
5 min
ਖ਼ਬਰਨਾਮਾ: ਆਸਟ੍ਰੇਲੀਆ-ਯੂਰਪੀ ਸੰਘ ਵਪਾਰ ਸਮਝੌਤਾ; ਸਰਕਾਰ ਵੱਲੋਂ ਕੋਲੀਸ਼ਨ ਨੂੰ ਸਮਰਥਨ ਦੀ ਅਪੀਲ
ਆਸਟ੍ਰੇਲੀਆ ਅਤੇ ਯੂਰਪੀ ਸੰਘ ਵਿਚਾਲੇ ਮੁਕਤ ਵਪਾਰ ਸਮਝੌਤੇ ਨੂੰ ਸੰਸਦ ਵਿੱਚ ਪਾਸ ਕਰਵਾਉਣ ਲਈ ਫੈਡਰਲ ਸਰਕਾਰ ਕੋਲੀਸ਼ਨ ਦਾ ਸਮਰਥਨ ਮੰਗ ਰਹੀ ਹੈ। ਅੱਠ ਸਾਲਾਂ ਦੀ ਗੱਲਬਾਤ ਤੋਂ ਬਾਅਦ ਮਾਰਚ ਵਿੱਚ ਐਲਾਨੇ ਗਏ ਇਸ ਸਮਝੌਤੇ ਤਹਿਤ…
-
46 min
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਜਾਣੋ ਕਿ ਭਾਜਪਾ ਦੇ ਚੋਣ ਸੁਧਾਰਾਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ, SIR ਕੀ ਹੈ ਅਤੇ ਸਰਕਾਰ ਇਸ ਬਾਰੇ ਕੀ ਕਹਿ ਰਹੀ ਹੈ। ਇਸ ਤੋਂ ਇਲਾਵਾ SBS ਦੀ ਨਵੀਂ ਪੌਡਕਾਸਟ ਸੀ…
-
12 min
ਭਾਰਤੀ ਪ੍ਰਵਾਸੀਆਂ ਨੂੰ ਨਫ਼ਰਤ ਦਾ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ? ਨਸਲੀ ਵਿਤਕਰਾ ਕਮਿਸ਼ਨਰ ਨੇ ਪ੍ਰਣਾਲੀਗਤ ਸਮੱਸਿਆ ਨੂੰ ਦੱਸਿਆ…
'ਮਾਰਚ ਫਾਰ ਆਸਟ੍ਰੇਲੀਆ' ਰੈਲੀਆਂ ਤੋਂ ਲੈ ਕੇ ਭਾਰਤੀ ਵਿਰੋਧੀ ਸਿਆਸੀ ਬਿਆਨਾਂ ਤੱਕ, ਭਾਰਤੀ ਭਾਈਚਾਰਾ ਅਕਸਰ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਸੰਬੰਧੀ ਚਰਚਾਵਾਂ ਦੇ ਕੇਂਦਰ ਵਿੱਚ ਨਜ਼ਰ ਆਉਂਦਾ ਹੈ। ਇਸ ਐਪੀਸੋਡ ਵਿੱਚ, ਆਸਟ੍ਰੇ…
-
8 min
ਅਖਾਣ ਕਹਾਣੀ: ਜਾਣੋ 'ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ' ਦਾ ਅਰਥ ਅਤੇ ਇਤਿਹਾਸ
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪ…
-
4 min
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੇ ਪਹਿਲੇ ਮਿਸ਼ੇਲਿਨ ਸਟਾਰ ਰੈਸਟੋਰੈਂਟਾਂ ਦਾ ਐਲਾਨ, ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਆਸਟ੍ਰੇਲੀਆ ਵਿੱਚ ਪਹਿਲੀ ਵਾਰ 11 ਰੈਸਟੋਰੈਂਟਾਂ ਨੂੰ ਮਿਸ਼ੇਲਿਨ ਸਟਾਰਜ਼ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਸਾਰੇ ਦੱਖਣੀ ਆਸਟ੍ਰੇਲੀਆ ਵਿੱਚ ਸਥਿਤ ਹਨ। ਉਧਰ, ਸਾਊਦੀ ਅਰਬ ਵਿੱਚ ਯਮਨ ਸਰਹੱਦ ਨੇੜੇ ਹਵਾਈ ਅੱਡੇ…